😨ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਮੌਕੇ ਵੱਡੀ ਘਟਨਾ
10 Posts • 398K views
ਅਰਬਨ ਪੇਂਡੂ
73K views 1 days ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਚਲਾਏ ਗਏ ਪਟਾਕਿਆਂ ਦੀ ਚੰਗਿਆੜੀ ਸੰਗਤ ਅਤੇ ਛਾਮਿਆਨੇ ਉਪਰ ਜਾ ਡਿੱਗੀ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਨਗਰ ਕੀਰਤਨ ਦੌਰਾਨ ਕੁਝ ਸੰਗਤਾਂ ਵੱਲੋਂ ਚਲਾਏ ਗਏ ਕਲਰ ਸ਼ੋਟ ਪਟਾਕਿਆਂ ਕਾਰਨ ਵਾਪਰਿਆ। ਪਟਾਕਿਆਂ 'ਚੋਂ ਨਿਕਲੀਆਂ ਚੰਗਿਆੜੀਆਂ ਸੰਗਤਾਂ ਉੱਤੇ ਜਾ ਡਿੱਗੀਆਂ, ਜਿਸ ਕਾਰਣ ਕਈਆਂ ਦੇ ਕੱਪੜੇ ਤਕ ਸੜ ਗਏ। ਇਸ ਦੌਰਾਨ ਪ੍ਰਬੰਧਕਾਂ ਨੇ ਤੇਜ਼ੀ ਨਾਲ ਹਾਲਾਤ 'ਤੇ ਕਾਬੂ ਪਾਇਆ ਅਤੇ ਵੱਡੇ ਹਾਦਸੇ ਤੋਂ ਬਚਾਅ ਰਿਹਾ। ਅਚਾਨਕ ਹੋਈ ਘਟਨਾ ਕਾਰਨ ਸੰਗਤਾਂ ਵਿਚ ਭਗਦੜ ਦੀ ਸਥਿਤੀ ਬਣ ਗਈ। ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਮੌਕੇ ’ਤੇ ਪ੍ਰਬੰਧਕਾਂ ਨੇ ਸੂਝ-ਬੂਝ ਨਾਲ ਸੰਗਤਾਂ ਨੂੰ ਸ਼ਾਂਤ ਕੀਤਾ ਅਤੇ ਮੌਕਾ ਸੰਭਾਲ ਲਿਆ। #😨ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਮੌਕੇ ਵੱਡੀ ਘਟਨਾ
385 likes
25 comments 637 shares