ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਚਲਾਏ ਗਏ ਪਟਾਕਿਆਂ ਦੀ ਚੰਗਿਆੜੀ ਸੰਗਤ ਅਤੇ ਛਾਮਿਆਨੇ ਉਪਰ ਜਾ ਡਿੱਗੀ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਨਗਰ ਕੀਰਤਨ ਦੌਰਾਨ ਕੁਝ ਸੰਗਤਾਂ ਵੱਲੋਂ ਚਲਾਏ ਗਏ ਕਲਰ ਸ਼ੋਟ ਪਟਾਕਿਆਂ ਕਾਰਨ ਵਾਪਰਿਆ। ਪਟਾਕਿਆਂ 'ਚੋਂ ਨਿਕਲੀਆਂ ਚੰਗਿਆੜੀਆਂ ਸੰਗਤਾਂ ਉੱਤੇ ਜਾ ਡਿੱਗੀਆਂ, ਜਿਸ ਕਾਰਣ ਕਈਆਂ ਦੇ ਕੱਪੜੇ ਤਕ ਸੜ ਗਏ। ਇਸ ਦੌਰਾਨ ਪ੍ਰਬੰਧਕਾਂ ਨੇ ਤੇਜ਼ੀ ਨਾਲ ਹਾਲਾਤ 'ਤੇ ਕਾਬੂ ਪਾਇਆ ਅਤੇ ਵੱਡੇ ਹਾਦਸੇ ਤੋਂ ਬਚਾਅ ਰਿਹਾ। ਅਚਾਨਕ ਹੋਈ ਘਟਨਾ ਕਾਰਨ ਸੰਗਤਾਂ ਵਿਚ ਭਗਦੜ ਦੀ ਸਥਿਤੀ ਬਣ ਗਈ। ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਮੌਕੇ ’ਤੇ ਪ੍ਰਬੰਧਕਾਂ ਨੇ ਸੂਝ-ਬੂਝ ਨਾਲ ਸੰਗਤਾਂ ਨੂੰ ਸ਼ਾਂਤ ਕੀਤਾ ਅਤੇ ਮੌਕਾ ਸੰਭਾਲ ਲਿਆ। #😨ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਮੌਕੇ ਵੱਡੀ ਘਟਨਾ
