🔴 BIG NEWS : Moose Wala ਦੇ ਬੁੱਤ 'ਤੇ ਹਮਲੇ ਨੂੰ ਲੈ ਕੇ ਮਾਤਾ ਚਰਨ ਕੌਰ ਦੀ ਭਾਵੁਕ ਪੋਸਟ, 'ਹਰ ਇੱਕ ਨੂੰ ਉਹਦੀ ਕੀਤੀ ਦਾ ਦੰਡ ਜ਼ਰੂਰ ਮਿਲੇਗਾ'
⚫ ਮਾਨਸਾ/ ਚੰਡੀਗੜ੍ਹ : ਬੀਤੇ ਦਿਨੀਂ ਹਰਿਆਣਾ ਵਿੱਚ ਜੋ ਹੋਇਆ ਉਹ ਬੇਹੱਦ ਸ਼ਰਮਨਾਕ ਹੈ। ਹਰਿਆਣੇ ਦੇ ਡੱਬਵਾਲੀ ਵਿਖੇ ਬੀਤੇ ਸਾਲ ਅਕਤੂਬਰ ਮਹੀਨੇ ਸਿੱਧੂ ਮੂਸੇਵਾਲਾ ਦਾ ਬਹੁਤ ਸਥਾਪਿਤ ਕੀਤਾ ਗਿਆ ਸੀ। ਇਸੇ ਬੁੱਤ ਨੂੰ ਨਿਸ਼ਾਨਾ ਬਣਾ ਕੇ ਕੁਝ ਅਣਪਛਾਤੇ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ । ਇਸ ਘਟਨਾ ਦੀਆਂ ਤਸਵੀਰਾਂ ਵੀ ਹੁਣ ਵਾਇਰਲ ਹੋ ਰਹੀਆਂ ਹਨ।
ਘਟਨਾ ਤੋਂ ਬਾਅਦ ਜਿੱਥੇ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਵਿੱਚ ਰੋਹ ਪਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਮੂਸੇਵਾਲਾ ਦਾ ਪਰਿਵਾਰ ਵੀ ਇਸ ਘਟਨਾ ਤੋਂ ਬਾਅਦ ਡਾਢਾ ਦੁੱਖੀ ਹੈ।
ਸਿੱਧੂ ਮੂਸੇਵਾਲੇ ਦੇ ਬੁੱਤ ਉੱਤੇ ਹਮਲੇ ਤੋਂ ਬਾਅਦ ਮਾਤਾ ਚਰਨ ਕੌਰ ਨੇ ਬੇਹੱਦ ਪੋਸਟ ਪਾਈ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ 'ਸਾਡੇ ਪੁੱਤ ਦੀ ਯਾਦ 'ਤੇ ਹਮਲਾ, ਸਾਡੀ ਆਤਮਾ 'ਤੇ ਜਖ਼ਮ ਹੈ” ਬੀਤੇ ਦਿਨੀਂ ਮੇਰੇ ਪੁੱਤ ਦੀ ਯਾਦ 'ਤੇ ਗੋਲੀਆਂ ਚਲਾਈਆਂ ਗਈਆਂ। ਉਹ ਸਿਰਫ਼ ਪੱਥਰ ਦੀ ਮੂਰਤ ਨਹੀਂ ਸੀ, ਉਹ ਉਹਦੇ ਚਾਹੁਣ ਵਾਲਿਆਂ ਵੱਲੋਂ ਉਸਨੂੰ ਦਿੱਤਾ ਸਨਮਾਨ ਸੀ, ਤੇ ਉਹਦੇ ਲਈ ਲੋਕਾ ਦੇ ਦਿਲਾਂ 'ਚ ਜੋ ਪਿਆਰ ਹੈ ਉਹਦਾ ਨਿਸ਼ਾਨ ਸੀ। ਮੇਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ, ਉਸਨੂੰ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਮਲਾ ਸਾਡੀ ਰੂਹ ਉੱਤੇ ਚੋਟ ਵਾਂਗ ਲੱਗਾ, ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀ ਛੱਡ ਰਹੇ ਪਰ ਉਹਦੀ ਬਗਾਵਤ ਜ਼ਰੂਰ ਕੀਤੀ ਜਾ ਸਕਦੀ ਏ ਪਰ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹ ਇੱਕ ਲਹਿਰ ਆ, ਜੋ ਹਮੇਸ਼ਾ ਚੱਲਦੀ ਰਹੇਗੀ।'
ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ 'ਇਕ ਨਾ ਇਕ ਦਿਨ ਹਰ ਇਕ ਨੂੰ ਉਹਦੀ ਕੀਤੀ ਦਾ ਦੰਡ ਜਰੂਰ ਮਿਲੂ ਸਾਡੀ ਚੁੱਪੀ ਸਾਡੀ ਹਾਰ ਨਹੀ।'
ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੀ ਇਸ ਪੋਸਟ ਤੋਂ ਬਾਅਦ ਸਾਫ ਹੈ ਕਿ ਉਹ ਇਸ ਮੰਦਭਾਗੀ ਘਟਨਾ ਕਾਰਨ ਕਾਫੀ ਪਰੇਸ਼ਾਨ ਹਨ । ਫਿਲਹਾਲ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਹੈ।
#👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🆕5 ਅਗਸਤ ਦੀਆਂ ਅਪਡੇਟਸ🗞
#moosewala #✊ ਜਸਟਿਸ ਫ਼ਾਰ ਸਿੱਧੂ ਮੂਸੇਵਾਲਾ 💐