😮ਪੰਜਾਬ ਰੋਡਵੇਜ਼ ਦੇ ਸਾਰੇ ਕੱਚੇ ਮੁਲਾਜ਼ਮ ਸਸਪੈਂਡ
41 Posts • 68K views
Turbanator
10K views 1 days ago
ਪੰਜਾਬ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਰੱਦ ਕਰਨ ਦੇ ਵਿਰੋਧ ਵਿੱਚ ਚੱਲ ਰਹੀ ਹੜਤਾਲ 'ਤੇ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਹੜਤਾਲ ਵਿੱਚ ਸ਼ਾਮਲ ਸਾਰੇ ਕੱਚੇ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਵਿਭਾਗ ਨੇ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਈ-ਮੇਲ ਭੇਜ ਕੇ ਕਾਰਵਾਈ ਦੀ ਸੂਚਨਾ ਦਿੱਤੀ ਹੈ।ਧਰਨੇ ਨੂੰ 'ਨਜਾਇਜ਼' ਦੱਸਿਆ, ਜੁਰਮਾਨਾ ਵੀ ਲਾਇਆਮੁਲਾਜ਼ਮਾਂ ਨੂੰ ਭੇਜੀ ਗਈ ਮੇਲ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀਆਂ ਨੇ 'ਨਜਾਇਜ਼' ਧਰਨੇ ਵਿੱਚ ਹਿੱਸਾ ਲਿਆ। ਸਰਕਾਰ ਨੇ ਕਿਹਾ ਹੈ ਕਿ ਇਸ ਧਰਨੇ ਕਾਰਨ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਿਆ ਹੈ।ਰੂਟ 'ਤੇ ਬੱਸ ਨਾ ਚਲਾਉਣ ਦੇ ਬਦਲੇ ਵਿੱਚ ਸਾਰੇ ਸਬੰਧਤ ਮੁਲਾਜ਼ਮਾਂ 'ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਈ-ਮੇਲ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਸਬੰਧਤ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾਵਾਂ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਸਰਕਾਰ ਵੱਲੋਂ ਇਸ ਸਬੰਧ ਵਿੱਚ ਡਿਪੂਆਂ ਨੂੰ ਸਸਪੈਂਸ਼ਨ ਲੈਟਰ ਵੀ ਭੇਜਿਆ ਗਿਆ ਹੈ।ਡਿਪੂ ਮੈਨੇਜ਼ਰ ਵਲੋਂ ਜਾਰੀ ਚਿੱਠੀ 'ਚ ਕੀ ਲਿਖਿਆਰੂਟ 'ਤੇ ਬੱਸ ਨਾ ਚਲਾਉਣ ਦੇ ਬਦਲੇ ਵਿੱਚ ਸਾਰੇ ਸਬੰਧਤ ਮੁਲਾਜ਼ਮਾਂ 'ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਈ-ਮੇਲ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਸਬੰਧਤ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾਵਾਂ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਸਰਕਾਰ ਵੱਲੋਂ ਇਸ ਸਬੰਧ ਵਿੱਚ ਡਿਪੂਆਂ ਨੂੰ ਸਸਪੈਂਸ਼ਨ ਲੈਟਰ ਵੀ ਭੇਜਿਆ ਗਿਆ ਹੈ।ਇਸ ਸੰਬੰਧੀ ਪੰਜਾਬ ਰੋਡਵੇਜ਼ ਦੇ ਖੇਤਰੀ ਦਫ਼ਤਰ-1, ਜਲੰਧਰ ਵੱਲੋਂ ਚਾਰ ਕਰਮਚਾਰੀਆਂ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦਫ਼ਤਰ ਡਿਪੂ ਮੈਨੇਜਰ ਵੱਲੋਂ ਮਿਤੀ 29/11/2025 ਨੂੰ ਜਾਰੀ ਕੀਤੇ ਗਏ ਪੱਤਰ ਨੰਬਰ 3908 ਅਨੁਸਾਰ, ਇਨ੍ਹਾਂ ਮੁਲਾਜ਼ਮਾਂ 'ਤੇ ਬੱਸਾਂ ਨੂੰ ਰੂਟ 'ਤੇ ਨਾ ਚਲਾਉਣ ਕਾਰਨ ਸਰਕਾਰ ਨੂੰ ਕੁੱਲ 21,459/- ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਿਆ ਹੈ। ਇਸ ਕਾਰਵਾਈ ਨੂੰ ਵਿੱਤੀ ਧੋਖਾਧੜੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ।ਦੋ ਦਿਨਾਂ ਵਿੱਚ ਦੋ ਵੱਖਰੀਆਂ ਘਟਨਾਵਾਂਦਫ਼ਤਰ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਦੋ ਵੱਖ-ਵੱਖ ਮਾਮਲਿਆਂ ਵਿੱਚ ਇਹ ਨੁਕਸਾਨ ਹੋਇਆ ਹੈ:28 ਨਵੰਬਰ 2025 ਦੀ ਘਟਨਾ: ਡਰਾਈਵਰ ਗੁਰਮੁਖ ਸਿੰਘ ਅਤੇ ਕੰਡਕਟਰ ਹਰਦੀਪ ਸਿੰਘ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 28 ਨਵੰਬਰ 2025 ਨੂੰ ਸਵੇਰ ਦੀ ਸ਼ਿਫਟ ਵਿੱਚ AC-06 ਬੱਸ ਨੂੰ ਨਿਰਧਾਰਤ ਰੂਟ 'ਤੇ ਨਹੀਂ ਚਲਾਇਆ। ਬੱਸ ਦਾ ਰੂਟ 380 ਕਿਲੋਮੀਟਰ ਦਾ ਸੀ। ਉਨ੍ਹਾਂ ਦੇ ਇਸ ਕਾਰਜ ਕਾਰਨ ਸਰਕਾਰ ਨੂੰ 11,939/- ਰੁਪਏ ਦਾ ਵਿੱਤੀ ਘਾਟਾ ਪਿਆ।29 ਨਵੰਬਰ 2025 ਦੀ ਘਟਨਾ: ਇਸੇ ਤਰ੍ਹਾਂ, ਡਰਾਈਵਰ ਨਿਸ਼ਾਨ ਸਿੰਘ ਅਤੇ ਕੰਡਕਟਰ ਜਗਜੀਤ ਸਿੰਘ ਨੇ ਵੀ 29 ਨਵੰਬਰ 2025 ਨੂੰ ਸਵੇਰ ਦੀ ਸ਼ਿਫਟ ਵਿੱਚ ਬੱਸ ਦੀ ਸੇਵਾ ਨੂੰ ਅਧੂਰਾ ਛੱਡਿਆ। ਉਨ੍ਹਾਂ ਨੇ ਨਿਰਧਾਰਤ ਰੂਟ ਵਿੱਚੋਂ ਸਿਰਫ਼ 301 ਕਿਲੋਮੀਟਰ ਹੀ ਸੇਵਾ ਦਿੱਤੀ, ਜਿਸ ਕਾਰਨ 9520/- ਰੁਪਏ ਦਾ ਵਿੱਤੀ ਘਾਟਾ ਹੋਇਆ।ਵਿਭਾਗੀ ਕਾਰਵਾਈ ਦੇ ਹੁਕਮਦਫ਼ਤਰ ਡਿਪੂ ਮੈਨੇਜਰ ਨੇ ਹੁਕਮ ਦਿੱਤਾ ਹੈ ਕਿ ਚਾਰੇ ਕਰਮਚਾਰੀ (ਡਰਾਈਵਰ ਗੁਰਮੁਖ ਸਿੰਘ, ਡਰਾਈਵਰ ਨਿਸ਼ਾਨ ਸਿੰਘ, ਕੰਡਕਟਰ ਹਰਦੀਪ ਸਿੰਘ ਅਤੇ ਕੰਡਕਟਰ ਜਗਜੀਤ ਸਿੰਘ) ਤੁਰੰਤ 21,459/- ਰੁਪਏ ਦੀ ਕੁੱਲ ਰਕਮ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਨੂੰ ਇਹ ਰਕਮ ਜਮ੍ਹਾਂ ਕਰਵਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।ਪੱਤਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਨਿਰਧਾਰਤ ਸਮੇਂ ਅੰਦਰ ਇਹ ਘਾਟੇ ਦੀ ਰਕਮ ਜਮ੍ਹਾਂ ਨਹੀਂ ਕਰਵਾਉਂਦੇ, ਤਾਂ ਉਨ੍ਹਾਂ ਖਿਲਾਫ ਵਿਭਾਗੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਪੱਤਰ ਦੀ ਕਾਪੀ ਹਨਰੇਬਲ ਸਮੂਹਿਕ ਅਧਿਕਾਰੀ, ਟਰਾਂਸਪੋਰਟ, ਪੰਜਾਬ ਨੂੰ ਵੀ ਭੇਜੀ ਗਈ ਹੈ। #😮ਪੰਜਾਬ ਰੋਡਵੇਜ਼ ਦੇ ਸਾਰੇ ਕੱਚੇ ਮੁਲਾਜ਼ਮ ਸਸਪੈਂਡ
37 likes
1 comment 58 shares