#💡 ਜਾਣਕਾਰੀ ਸਪੈਸ਼ਲ
ਮੌ/ਤ ਚੁੱਪ-ਚਾਪ ਆਈ ਅਤੇ ਮੁੰਬਈ ਅਚਾਨਕ ਰੁਕ ਗਈ। ਮਸਤਾਨ ਤਾਂ ਚਲਾ ਗਿਆ ਪਰ ਉਹਦੀ ਛੱਡੀ ਕਹਾਣੀ ਅਜੇ ਵੀ ਹਰ ਗਲੀ ਵਿੱਚ ਸਾਹ ਲੈਂਦੀ ਹੈ।
25 ਜੂਨ 1994 ਦੀ ਉਸ ਸੁਸਤ ਸਵੇਰ ਨੂੰ ਕੈਂਸਰ ਉਸ ਨੂੰ ਚੁੱਪਚਾਪ ਉਠਾਇਆ ਅਤੇ ਅਗਲੇ ਦਿਨ ਅਖ਼ਬਾਰਾਂ ਚ ਸਿਰਫ਼ ਇੱਕ ਹੀ ਸੱਚਾਈ ਨੂੰ ਗੂੰਜ ਰਹੀ ਸੀ: ਸ਼ਹਿਰ ਨੇ ਆਪਣਾ ਰਾਜਾ ਗਵਾ ਦਿੱਤਾ ਸੀ।
ਮੁੰਬਈ ਦੀ ਚਹਿਲ ਪਹਿਲ, ਜੋ ਕਦੇ ਨਹੀਂ ਸੌਂਦੀ ਸੀ, ਪਹਿਲੀ ਵਾਰ ਮੱਠੀ ਪੈ ਗਈ; ਸਟੂਡੀਓ ਦੀ ਚਮਕ ਮੱਧਮ ਪੈ ਗਈ ਅਤੇ ਪੁਲਸ ਵਾਲੇ, ਜਿਨ੍ਹਾਂ ਤੋਂ ਉਹ ਹਮੇਸ਼ਾ ਦੋ ਕਦਮ ਅੱਗੇ ਤੁਰਦਾ ਸੀ, ਉਸ ਦਿਨ ਓਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਬੋਝ ਸੀ।
ਜਨਾਜਾ ਨਿੱਕਲਿਆ, ਤਾਂ ਭੀੜ ਐਨੀ ਜ਼ਿਆਦਾ ਸੀ ਕਿ ਸੜਕਾਂ ਛੋਟੀਆਂ ਲੱਗ ਰਹੀਆਂ ਸਨ, ਪਰ ਫਿਰ ਵੀ ਪੂਰਾ ਮਾਹੌਲ ਐਨਾ ਸ਼ਾਂਤ ਸੀ ਜਿਵੇਂ ਸ਼ਹਿਰ ਨੇ ਆਪਣੀ ਆਵਾਜ਼ ਗਵਾ ਦਿੱਤੀ ਹੋਵੇ। ਲੋਕ ਫੁਸਫੁਸਾਉਂਦੇ ਰਹੇ ਕਿ ਉਹ ਕੋਈ ਡੌਨ ਨਹੀਂ ਸੀ, ਉਹ ਇਸ ਸ਼ਹਿਰ ਦੀਆਂ ਨਾੜੀਆਂ ਵਿੱਚ ਦੌੜਦਾ ਇੱਕ ਕਿਰਦਾਰ ਸੀ ਅਤੇ ਉਸ ਦਿਨ ਚਿੱਟੇ ਕੱਪੜਿਆਂ ਵਾਲੀ ਉਸ ਦੀ ਪਛਾਣ ਬੱਦਲਾਂ ਵੱਲ ਗਈ ਜਿਵੇਂ ਅਸਮਾਨ ਵਿੱਚ ਦਰਜ ਹੋ ਗਈ ਹੋਵੇ।
ਮਸਤਾਨ ਅੱਜ ਨਹੀਂ ਰਿਹਾ ਪਰ ਉਸ ਦੀ ਕਹਾਣੀ ਅਜੇ ਵੀ ਜਿਊੰਦੀ ਹੈ ਅਤੇ ਹਰ ਉਸ ਵਿਅਕਤੀ ਦੇ ਅੰਦਰ ਜਾਰੀ ਹੈ ਜੋ ਅਸਲ ਕਹਾਣੀਆਂ ਨੂੰ ਸਮਝਦਾ ਹੈ। ਜੇਕਰ ਤੁਸੀਂ ਸੁਲਤਾਨ ਮਿਰਜ਼ਾ ਦੀ ਕਹਾਣੀ ਸੁਣਨ ਲਈ ਤਿਆਰ ਹੋ, ਤਾਂ ਇਹ ਸਫ਼ਰ ਅਜੇ ਖਤਮ ਨਹੀਂ ਹੋਇਆ, ਇਹ ਤਾਂ ਹੁਣ ਸ਼ੁਰੂ ਹੋ ਰਿਹਾ ਹੈ।
ਸਤਨਾਮ ਦੂਹੇਵਾਲਾ
#💡 ਜਾਣਕਾਰੀ ਸਪੈਸ਼ਲ
ਵਿਆਹ ਮਗਰੋਂ ਮੇਰੀ ਜਿੰਦਗ਼ੀ ਘਰ ਦੀ ਚਾਰਦੀਵਾਰੀ ਵਿੱਚ ਸਿਮਟ ਗਈ। ਹਰ ਰੋਜ਼ ਸਵੇਰੇ ਉੱਠਕੇ ਸਾਫ਼ ਸਫਾਈ, ਰਸੋਈ ਦਾ ਕੰਮ ਕਰਨਾ। 10 ਸਾਲ ਹਰ ਦਿਨ ਇਵੇਂ ਹੀ ਗੁਜ਼ਰਿਆ ਤਾਂ ਮੈਂਨੁੰ ਜਾਪਣ ਲੱਗਾ ਮੈੰ ਅਜਿਹਾ ਕੁਝ ਵੀ ਨਹੀਂ ਕਰ ਰਹੀ ਜੋ ਮੇਰੀ ਪਸੰਦ ਦਾ ਸੀ।
ਉਦੋਂ ਮੈਂ ਬੱਚਿਆਂ ਨੂੰ ਮਿਊਜ਼ਿਕ ਸਿਖਾਉਣਾ ਸ਼ੁਰੂ ਕਰ ਦਿੱਤਾ। ਪਰ ਘਰੋਂ ਬਾਹਰ ਕਦੇ ਕਦਾਈਂ ਹੀ ਜਾਂਦੀ।ਮੇਰੀ ਸਿਹਤ ਵਿਗੜਨ ਲੱਗੀ। ਐਨੀਂ ਜ਼ਿਆਦਾ ਸੁਸਤ ਹੋ ਗਈ ਕਿ ਮੇਰਾ ਭਾਰ 25 ਕਿਲੋ ਵੱਧ ਗਿਆ।
ਜਦੋਂ ਮੈਂ ਜਿੰਮ ਸ਼ੁਰੂ ਕੀਤੀ ਮੈਂਨੁੰ ਖੁਸ਼ੀ ਹੋਈ। ਹਰ ਰੋਜ ਸਵੇਰੇ 5 ਵਜੇ ਜਾਣਾ ਸੱਤ ਵਜੇ ਵਾਪਿਸ ਆ ਕੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ। ਕਰੀਬ ਸੱਤ ਮਹੀਨੇ ਵਿੱਚ ਹੀ ਮੈਂ ਆਪਣਾ ਭਾਰ ਫਿਰ ਤੋਂ ਹਾਸਿਲ ਕਰ ਲਿਆ।
ਉਦੋਂ ਮੈਂ ਆਪਣੇ ਘਰਵਾਲੇ ਨੂੰ ਕਿਹਾ ਕਿ ਮੈੰ ਆਪਣਾ ਜਿੰਮ ਖੋਲ੍ਹਣਾ ਚਾਹੁੰਦੀ ਹਾਂ।ਅਸੀਂ ਇੱਕ ਫਲੈਟ ਕਿਰਾਏ ਤੇ ਲ਼ਿਆ। ਤੇ ਇੱਕ ਮਿੰਨੀ ਜਿੰਮ ਖੋਲ੍ਹਿਆ। ਆਪਣੀ ਜਵੈਲਰੀ ਵੇਚ ਦਿੱਤੀ ਤੇ ਲੋਨ ਲਿਆ।ਚਾਰ ਮਹੀਨੇ ਵਿੱਚ ਹੀ ਸਾਡੇ ਆਸ ਪਾਸ ਹਰ ਇੱਕ ਨੂੰ ਪਤਾ ਲੱਗ ਗਿਆ। #HarjotDiKalam
ਫਿਰ ਅਸੀਂ ਇਹ ਮਹਿਸੂਸ ਕਰਦੇ ਹੋਏ ਕਿ ਇਹਨੂੰ ਵਧਾਉਣਾ ਚਾਹੀਦਾ ਹੈ। ਅਸੀਂ ਵੱਡੀ ਥਾਂ ਲਈ ।ਫਿਰ ਮੈਂਨੁੰ ਆਪਣੇ ਸਰੀਰ ਨਾਲ ਪਿਆਰ ਹੋਣ ਲੱਗਾ ਤੇ ਮੈਂ ਸਿਕਸ ਪੈਕ ਇਬ ਬਣਾਉਣ ਦੀ ਸੋਚੀ। 8 ਮਹੀਨੇ ਵਿੱਚ ਲਗਾਤਾਰ ਮਿਹਨਤ ਕਰਕੇ ਕਮਾਯਾਬ ਹੋਈ।
ਮੇਰੇ ਵਿੱਚ ਨਵਾਂ ਆਤਮ ਵਿਸ਼ਵਾਸ ਆ ਗਿਆ। ਇੱਕ ਵਾਰ ਮੋਟਰਸਾਈਕਲ ਨੇ ਮੇਰੀ ਕਾਰ ਵਿੱਚ ਟੱਕਰ ਮਾਰ ਦਿੱਤੀ ਤੇ ਮੈਂਨੁੰ ਹੀ ਬੁਰਾ ਭਲਾ ਆਖਣ ਲੱਗਾ।ਮੈੰ ਸਾੜੀ ਲਗਾ ਰੱਖੀ ਸੀ, ਤੇ ਆਮ ਔਰਤ ਹੀ ਸਮਝਕੇ ਉਹ ਵਧਦਾ ਹੀ ਗਿਆ। ਪ੍ਰੰਤੂ ਜਦੋਂ ਮੈੰ ਬਾਹਰ ਆਈ ਤਾਂ ਮੇਰੀ ਸਰੀਰਕ ਫਿੱਟਨੈੱਸ ਦੇਖਕੇ ਉਹ ਅਚਾਨਕ ਹੀ ਚੁੱਪ ਕਰ ਗਿਆ। ਮੈਂ ਉਹਦੇ ਥੱਪੜ ਜੜੇ ਤੇ ਅੱਗਿਓਂ ਕਿਸੇ ਵੀ ਔਰਤ ਨਾਲ ਗਾਲ ਨਾ ਕੱਢਣ ਲਈ ਕਿਹਾ।
ਫਿਰ ਮੀਡੀਆ ਵਿੱਚ ਮੇਰੀਆਂ ਗੱਲਾਂ ਹੋਈਆਂ ਤੇ ਉਹ ਫੋਟੋਸ਼ੂਟ ਲਈ ਆਉਣ ਲੱਗੀਆਂ। ਫਿਰ ਇੰਡੀਅਨ ਬੌਡੀ ਬਿਲਡਿੰਗ ਫੈਡਰੇਸ਼ਨ ਨੇ ਮੈਂਨੁੰ ਵਰਲਡ ਚੈਂਪੀਅਨਸ਼ਿਪ ਲਈ ਬੁਲਾਇਆ। ਖੁਸ਼ੀ ਨਾਲ ਮੈਂ ਤਿਆਰੀ ਸ਼ੁਰੂ ਕੀਤੀ।
ਪਰ ਚੈਂਪੀਅਨਸ਼ਿਪ ਤੋਂ 15 ਦਿਨ ਪਹਿਲਾਂ ਮੇਰੇ ਸਹੁਰਾ ਸਾਬ ਦੀ ਮੌਤ ਹੋ ਗਈ। ਉਸ ਵੇਲੇ ਓਥੇ ਹੋਣ ਕਰਕੇ ਮੈਂਨੁੰ ਹਰ ਸਮੇਂ ਸਲਵਾਰ ਕਮੀਜ਼ ਹੀ ਪਾਉਣਾ ਪੈਂਦਾ। ਟ੍ਰੇੰਨਿੰਗ ਤੇ ਪ੍ਰੈਕਟਿਸ ਬੰਦ ਹੋ ਗਈ। ਡਾਈਟ ਵੀ ਫ਼ੌਲੋ ਨਾ ਹੋਈ। ਨੌਨਵੈੱਜ ਓਥੇ ਬੰਦ ਸੀ। ਉਦੋਂ ਮੇਰੇ ਭਤੀਜੇ ਨੇ ਮੈਂਨੁੰ ਉਭਲੇ ਅੰਡੇ ਲਿਆ ਕੇ ਦਿੱਤੇ ਤੇ ਮੁੜ ਜਿੰਮ ਲਈ ਵੀ ਪ੍ਰੇਰਿਤ ਕੀਤਾ।
ਇੱਕ ਹਫ਼ਤਾ ਰਹਿਣ ਮਗਰੋਂ ਮੈਂ ਆਪਣੀ ਸੱਸ ਨੂੰ ਝੂਠ ਬੋਲ ਕੇ ਕਿ ਮੈਂ ਬੱਚਿਆਂ ਦੀ ਦੇਖਭਾਲ ਲਈ ਜਾ ਰਹੀ ਹਾਂ ਓਥੋਂ ਆ ਗਈ। ਕਿਸੇ ਤਰੀਕੇ ਮੈਂ ਬੁੱਧਾਪੇਸਟ ਜਰਮਨੀ ਪਹੁੰਚੀ।
ਤੇ ਮੈਂ ਚੈਂਪੀਅਨਸ਼ਿਪ ਵਿੱਚ ਛੇਵੇਂ ਨੰਬਰ ਤੇ ਰਹੀ।
ਉਸ ਮਗਰੋਂ ਮੈਂ ਮਾਊਂਟਨੀਅਰਿੰਗ ( ਪਹਾੜ ਚੜ੍ਹਨਾ ) ਸ਼ੁਰੂ ਕੀਤਾ। ਫਿਰ ਮੈਂ ਮਿਊਜ਼ਿਕ ਵਿੱਚ ਕੰਮ ਸ਼ੁਰੂ ਕੀਤਾ ਤੇ ਡੀਜੇ ਸਿੱਖ ਲਿਆ। ਫਿਰ ਫੋਟੋਗ੍ਰਾਫੀ ਦਾ ਵੀ ਕੋਰਸ ਕੀਤਾ।
ਬਹੁਤ ਆਸਾਨ ਸੀ। ਮੈਂ ਉਹ ਸਭ ਕੀਤਾ ਜੋ ਮੈਂਨੁੰ ਜਿੰਦਗ਼ੀ ਵਿੱਚ ਕਰਨਾ ਪਸੰਦ ਸੀ। ਤਾਂ ਕ਼ੀ ਹੋਇਆ ਮੈੰ ਥੋੜ੍ਹਾ ਦੇਰ ਨਾਲ ਸ਼ੁਰੂ ਕੀਤਾ।
ਅੱਜ 45 ਸਾਲ ਦੀ ਹੋਣ ਮਗਰੋਂ ਮੈਂ ਇੱਕ ਫਿੱਟਨੈੱਸ ਟਰੇਨਰ , ਡੀਜੇ, ਮਾਊਂਟਨੀਅਰ, ਫੋਟੋਗ੍ਰਾਫਰ ਹਾਂ।
ਸਭ ਤੋਂ ਜਰੂਰੀ ਮੈੰ ਖੁਸ਼ ਹਾਂ ਕਿ ਮੈਂ ਆਪਣੀ ਜਿੰਦਗ਼ੀ ਦਾ ਇਹ ਸਭ ਤੋਂ ਖੁਸ਼ੀ ਭਰਿਆ ਫੇਜ਼ ਵੇਖ ਰਹੀ ਹਾਂ।
ਸੋ ਤੁਹਾਨੂੰ ਵੀ ਉਹੀ ਸਲਾਹ ਦੇ ਸਕਦੀ ਹਾਂ ਉਹੀ ਕਰੋ ਜੋ ਤੁਹਾਨੂੰ ਖੁਸ਼ੀ ਦਿੰਦੀ ਹੈ।
ਫਿੱਟਨੈੱਸ ਟਰੇਨਰ : ਕਿਰਨ ਦੇਬਲਾ
ਹਿਊਮਨ ਆਫ ਬੌਂਬੇ ਨਾਲ ਗੱਲਬਾਤ ਵਿੱਚੋ।
ਪੰਜਾਬੀਕਰਣ : ਹਰਜੋਤ ਸਿੰਘ
#💡 ਜਾਣਕਾਰੀ ਸਪੈਸ਼ਲ
ਅਸੀਂ ਅਕਸਰ ਕਹਿੰਦੇ ਹਾਂ ਕਿ ਜ਼ਿੰਦਗੀ ਨੇ ਸਾਨੂੰ ਬਹੁਤ ਸਿੱਟਿਆ ਲਤਾੜਿਆ।
ਪਰ ਕੀ ਤੁਸੀਂ ਜਾਣਦੇ ਹੋ,
ਲੰਡਨ ਬ੍ਰਿਜ, ਦੁਨੀਆ ਦੇ ਸਭ ਤੋਂ ਮਸ਼ਹੂਰ ਪੁਲਾਂ ਵਿੱਚੋਂ ਇੱਕ, ਆਪਣੇ ਇਤਿਹਾਸ ਵਿੱਚ ਘੱਟੋ-ਘੱਟ ਚਾਰ ਵਾਰ ਅੱਗ ਨਾਲ ਤਬਾਹ ਹੋ ਚੁੱਕਾ ਹੈ।
ਫਿਰ ਵੀ ਹਰ ਵਾਰ ਉਹ ਦੁਬਾਰਾ ਖੜ੍ਹਾ ਹੋਇਆ ਅਤੇ ਹਰ ਵਾਰ ਉਹ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਿਆ।
1136 - ਪਹਿਲੀ ਅੱਗ ਲੱਕੜ ਦੇ ਪੁਲ 'ਤੇ ਲੱਗੀ। ਦੋਵਾਂ ਪਾਸਿਆਂ ਨੂੰ ਅੱਗ ਲੱਗ ਗਈ, ਜਿਸ ਨਾਲ ਪੂਰਾ ਪੁਲ ਤਬਾਹ ਹੋ ਗਿਆ।
ਏਥੋਂ ਹੀ ਇਨਸਾਨਾ ਨੇ ਪਹਿਲੀ ਵਾਰ ਸੋਚਿਆ: ਹੁਣ ਇਸਨੂੰ ਪੱਥਰ ਵਿੱਚ ਬਦਲ ਦੇਣਾ ਚਾਹੀਦਾ ਹੈ।
1212-1213 - ਪੱਥਰ ਦੀ ਨਵੀਂ ਬਣਤਰ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੀ ਸਭ ਤੋਂ ਭਿਆਨਕ ਅੱਗ ਲੱਗ ਗਈ। ਹਜ਼ਾਰਾਂ ਲੋਕ ਪੁਲ 'ਤੇ ਫਸ ਗਏ, ਅਤੇ ਕਿਸ਼ਤੀਆਂ ਸੜ ਕੇ ਸਵਾਹ ਹੋ ਗਈਆਂ।
ਇਤਿਹਾਸਕਾਰ ਕਹਿੰਦੇ ਹਨ ਕਿ 3,000+ ਲੋਕ ਮਾ/ਰੇ ਗਏ। ਪੁਲ ਢਹਿ ਗਿਆ। ਪਰ ਓਹਨਾਂ ਨੇ ਹਾਰ ਨਹੀਂ ਮੰਨੀ ਅਤੇ ਇਸ ਨੂੰ ਦੁਬਾਰਾ ਬਣਾਇਆ।
1633 - ਤੀਜੀ ਵੱਡੀ ਅੱਗ: ਪੁਲ 'ਤੇ ਸਾਰੇ ਘਰ ਸੜ ਗਏ, ਜਿਸ ਨਾਲ ਇੱਕ ਤਿਹਾਈ ਖੇਤਰ ਤਬਾਹ ਹੋ ਗਿਆ। ਫਿਰ ਨਵੀਂ ਉਸਾਰੀ... ਅਤੇ ਨਵੀਂ ਸਿੱਖਿਆ: ਅੱਗ ਨੂੰ ਫੈਲਣ ਤੋਂ ਰੋਕਣ ਲਈ ਹੁਣ ਘਰਾਂ ਵਿਚਕਾਰ ਪਾੜੇ ਛੱਡੇ ਜਾਣਗੇ।
1666 - ਲੰਡਨ ਦੀ ਮਹਾਨ ਅੱਗ ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਅੱਗ ਪੁਲ ਤੱਕ ਨਹੀਂ ਪਹੁੰਚੀ। ਕਿਉਂ?
ਕਿਓਂਕਿ 1633 ਦੀ ਤ੍ਰਾਸਦੀ ਤੋਂ ਬਾਅਦ ਬਣੀ ਖਾਲੀ ਜਗ੍ਹਾ ਨੇ ਅੱਗ ਨੂੰ ਰੋਕ ਦਿੱਤਾ.
ਇਸ ਦਾ ਮਤਲਬ ਹੈ ਕਿ ਇੱਕ ਪੁਰਾਣੀ ਹਾਰ ਨੇ ਪੂਰੇ ਸ਼ਹਿਰ ਨੂੰ ਇੱਕ ਨਵੀਂ ਜਿੱਤ ਦਿੱਤੀ।
ਲੰਡਨ ਬ੍ਰਿਜ ਇਸ ਲਈ ਮਸ਼ਹੂਰ ਨਹੀਂ ਹੈ ਕਿ ਇਹ ਕਦੇ ਨਹੀਂ ਡਿੱਗਿਆ। ਇਹ ਇਸ ਲਈ ਮਹਾਨ ਹੈ ਕਿਉਂਕਿ ਇਹ ਚਾਰ ਵਾਰ ਸੜਿਆ ਅਤੇ ਹਰ ਵਾਰ ਦੁਬਾਰਾ ਖੜ੍ਹਾ ਹੋ ਗਿਆ।
ਅਤੇ ਅਸੀਂ ਮਨੁੱਖ ਇੱਕ ਪੁਲ ਨਾਲੋਂ ਵੀ ਤਾਕਤਵਰ ਪੈਦਾ ਹੋਏ ਹਾਂ। ਸਾਨੂੰ ਸਿਰਫ਼ ਖੜ੍ਹੇ ਰਹਿਣ ਦੇ ਦ੍ਰਿੜ ਇਰਾਦੇ ਦੀ ਲੋੜ ਹੈ।
ਸਤਨਾਮ ਦੂਹੇਵਾਲਾ
#💡 ਜਾਣਕਾਰੀ ਸਪੈਸ਼ਲ
ਰਾਮਦੇਵ ਬਾਬੇ ਦਾ ਪਤੰਜਲੀ ਘਿਓ ਲੈਬ ਟੈਸਟ ਵਿੱਚ ਫੇਲ੍ਹ ਹੋ ਗਿਆ, ਜਿਸ ਕਾਰਨ ਅਦਾਲਤ ਨੇ ਕੰਪਨੀ ਅਤੇ 3 ਹੋਰ ਵਪਾਰੀਆਂ 'ਤੇ 1.42 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਇਸ ਘਿਓ ਦਾ ਸੈਂਪਲ 2020 ਵਿੱਚ ਪਿਥੌਰਾਗੜ੍ਹ ਵਿੱਚ ਲਿਆ ਗਿਆ ਸੀ ਅਤੇ ਇਸ ਦੀ ਰਿਪੋਰਟ 2025 ਵਿੱਚ ਆਈ ਹੈ।
ਰਿਪੋਰਟ ਆਉਣ ਵਿੱਚ 5 ਸਾਲ ਲੱਗ ਗਏ, ਜਿਸ ਦਾ ਮਤਲਬ ਹੈ ਕਿ ਅਸੀਂ 5 ਸਾਲਾਂ ਤੋਂ ਓਹੀ ਮਾੜਾ ਘਿਓ ਖਾ ਰਹੇ ਸੀ, ਜਿਨ੍ਹਾਂ ਲਾਪਰਵਾਹ ਅਧਿਕਾਰੀਆਂ ਨੇ ਰਿਪੋਰਟ ਦੇਣ ਵਿੱਚ 5 ਸਾਲ ਲਏ, ਓਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।
ਅਦਾਲਤ ਨੇ ਸਪੱਸ਼ਟ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਸਤਨਾਮ ਦੂਹੇਵਾਲਾ










