ਦੁਨੀਆ ਹਿਲਾ'ਤੀ ਇਸ ਗੱਭਰੂ ਨੇ। ਆਸਟ੍ਰੇਲੀਆ ਦੀ ਘਰੇਲੂ ਕ੍ਰਿਕਟ ਵਿੱਚ ਖੇਡਦਿਆਂ ਪੰਜਾਬੀ ਮੂਲ ਦੇ ਹਰਜਸ ਸਿੰਘ ਨੇ 141 ਗੇਂਦਾਂ ਵਿੱਚ ਇੱਕ ਰੋਜ਼ਾ (ODI) ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲਾ ਤੀਹਰਾ ਸੈਂਕੜਾ ਠੋਕਿਆ ਹੈ। ਸਿਰਫ਼ 141 ਗੇਂਦਾਂ ਵਿੱਚ 314 ਰਨ ਮਾਰੇ ਹਨ ਹਰਜਸ ਸਿੰਘ ਨੇ। ਇਸ ਪਾਰੀ ਵਿੱਚ 35 ਤਾਂ ਛੱਕੇ ਹੀ ਮਾਰ ਗਿਆ ਚੋਬਰ। ਪਹਿਲੀਆਂ 20 ਗੇਂਦਾਂ ਵਿੱਚ ਪਚਾਸਾ ਮਾਰ ਕੇ 74 ਗੇਂਦਾਂ ਵਿੱਚ ਸੌ ਕੀਤਾ 'ਤੇ ਫ਼ੇਰ ਤਾਂ ਸਮਝੋ ਕਿ ਪਰਲੋ ਆ ਗਈ। ਹਰਜਸ ਸਿੰਘ ਨੇ ਹਰ ਇੱਕ ਬਾਊਲਰ ਦੀ ਐਸੀ ਤੈਸੀ ਕਰ ਦਿੱਤੀ। ਹਰਜਸ ਸਿੰਘ ਦੀ ਇਸ ਇਤਿਹਾਸਕ ਪਾਰੀ ਵਿੱਚ 14 ਚੌਕੇ ਵੀ ਆਏ। ਹਰਜਸ ਸਿੰਘ ਅੰਡਰ-19 ਵਿੱਚ ਕੌਮਾਂਤਰੀ ਪੱਧਰ 'ਤੇ ਪਹਿਲਾਂ ਹੀ ਖੇਡ ਚੁੱਕਾ ਹੈ, ਪਰ ਆਹ ਜਿਹੜਾ ਤੂਫ਼ਾਨ ਆਇਆ ਹੈ, ਦੁਨੀਆਂ ਵਿੱਚ ਗਰਦ ਉੱਠੀ ਪਈ ਐ ਇਹਦੀ। ਮੁਬਾਰਕਾਂ ਹਰਜਸ ਸਿੰਘ ਨੂੰ ਇੱਕ ਤਹਿਲਕਾ ਮਚਾਉਣ ਲਈ। 👏 #cricket #Cricket stars #😎ਫ਼ੀਲਡਿੰਗ ਦੇ ਜਾਂਬਾਜ਼ 🏏 #🌆 ਸਿਟੀ ਸਪੈਸ਼ਲ🎤 #👉 ਤਾਜ਼ਾ ਅਪਡੇਟਸ ⭐
